ਭਾਖੜਾ ਡੈਮ ਨੇ ਖੋਲ੍ਹੇ ਤਬਾਹੀ ਵਾਲੇ ਗੇਟ - ਡੁੱਬ ਸੱਕਦਾ ਅੱਧਾ ਪੰਜਾਬ | Satluj Flood
Gurnam Mehsampuri Gurnam Mehsampuri
25.5K subscribers
1,547,571 views
8.6K

 Published On Aug 19, 2019

✿ Like Share & Subscribe ✿




19 ਅਗਸਤ 2019 -
ਉੱਤਰ ਭਾਰਤ 'ਚ ਸਾਲ 1988 ਵਰਗੇ ਭਿਆਨਕ ਹੜ੍ਹ ਦਾ ਖਤਰਾ ਮੰਡਰਾਉਣ ਲੱਗ ਗਿਆ ਹੈ। ਭਾਖੜਾ ਬੰਨ੍ਹ 'ਚ ਪਾਣੀ ਦਾ ਪੱਧਰ ਫਲੱਡ ਗੇਟਾਂ ਤੋਂ ਵਾਧੂ ਪਾਣੀ ਛੱਡੇ ਜਾਣ ਦੇ ਬਾਵਜੂਦ ਅੱਜ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਹਾਲਾਂਕਿ ਭਾਖੜਾ ਬੰਨ੍ਹ ਪ੍ਰਬੰਧਨ ਬੋਰਡ ਨੇ ਪਿਛਲੇ 2 ਦਿਨਾਂ ਤੋਂ ਛੱਡੇ ਜਾ ਰਹੇ ਵਾਧੂ ਪਾਣੀ ਦੀ ਮਾਤਰਾ ਨੂੰ ਦੁੱਗਣੇ ਤੋਂ ਵੀ ਵਾਧੂ ਕਰ ਦਿੱਤਾ ਹੈ। ਇਸ ਦੇ ਬਾਵਜੂਦ ਗੋਬਿੰਦ ਸਾਗਰ ਝੀਲ 'ਚ ਪਾਣੀ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 2 ਦਿਨ ਤੋਂ ਸਤਲੁਜ ਦਰਿਆ 'ਚ 19 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਨਾਲ ਰੂਪਨਗਰ, ਨਵਾਂਸ਼ਹਿਰ, ਜਲੰਧਰ ਸਮੇਤ ਵੱਖ-ਵੱਖ ਜ਼ਿਲਿਆਂ 'ਚ ਹੜ੍ਹ ਦੇ ਹਾਲਾਤ ਬਣ ਗਏ ਹਨ। ਅੱਜ ਪਾਣੀ ਦੀ ਫਲੱਡ ਗੇਟਾਂ ਤੋਂ ਮਾਤਰਾ 40 ਹਜ਼ਾਰ ਕਿਊਸਿਕ ਪਾਣੀ ਕਰ ਦਿੱਤੀ ਗਈ ਹੈ।


ਬੰਨ੍ਹ ਨਾਲ ਲੱਗਦੇ ਗੋਬਿੰਗ ਸਾਗਰ ਝੀਲ 'ਚ ਉਸ ਸਮੇਂ ਬਰਸਾਤ 'ਚ 3.18 ਲੱਖ ਕਿਊਸਿਕ ਪਾਣੀ ਦੇ ਰਿਕਾਰਡ ਨੂੰ ਤੋੜਦੇ ਪਾਣੀ ਦਾ ਹਿ ਅੰਕੜਾ ਅੱਜ 3.19 ਲੱਖ ਕਿਊਸਿਕ 'ਤੇ ਜਾ ਪਹੁੰਚਿਆ ਹੈ। ਅੱਜ ਬੀ. ਬੀ. ਐੱਮ. ਬੀ. ਨੇ ਵੀ ਫੈਸਲਾ ਲੈਂਦੇ ਹੋਏ ਭਾਖੜਾ ਦੇ ਫਲੱਡ ਗੇਟ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਪੱਧਰ 19 ਹਜ਼ਾਰ ਤੋਂ ਵੱਧ ਕੇ 40 ਹਜ਼ਾਰ ਕਿਊਸਿਕ ਕਰ ਦਿੱਤਾ, ਜਿਸ ਨਾਲ ਬੰਨ੍ਹ ਤੋਂ ਛੱਡੇ ਜਾਣ ਵਾਲੇ ਪਾਣੀ 'ਚ ਬਿਜਲੀ ਉਤਪਾਦਨ ਲਈ ਚਲਾਈਆਂ ਜਾ ਰਹੀਆਂ ਟਰਬਾਈਨਾਂ ਤੋਂ 32720 ਕਿਊਸਿਕ ਕੱਢਿਆ ਜਾ ਰਿਹਾ ਹੈ। ਅੱਜ ਭਾਖੜਾ ਬੰਨ੍ਹ ਦਾ ਜਲ ਪੱਧਰ 1681.5 ਫੁੱਟ ਤੱਕ ਜਾ ਚੁੱਕਿਆ ਹੈ, ਜੋ ਕਿ ਕੱਲ੍ਹ ਦੇ ਮੁਕਾਬਲੇ 2.5 ਫੁੱਟ ਜ਼ਿਆਦਾ ਹੈ- 19 ਅਗਸਤ 2019.



LET''S CONNECT!
Subscribe here ► https://goo.gl/6D3EfT
Facebook ► https://www.fb.com/GurnamMehsampuri
Instagram ►   / gurnammehsampuri  
Twitter ►   / igurnamsingh  
Email ► [email protected]


Channel Motto : To promote Scientific temperament and Blood Donation.

show more

Share/Embed