ਸੰਪੂਰਨ ਸ਼ਬਦ- ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ... ਭਾਈ ਸ਼ੁੱਭਦੀਪ ਸਿੰਘ ਜੀ ਹਜ਼ੂਰੀ ਰਾਗੀ
Sas group of Gatka,Gurbani Sas group of Gatka,Gurbani
4.24K subscribers
168,544 views
4K

 Published On Premiered Feb 7, 2024

ਰਾਜਨ ਕੇ ਰਾਜਾ ਗੁਰਬਾਣੀ ਸ਼ਬਦ ਭਾਈ ਸ਼ੁੱਭਦੀਪ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

⚜️1.ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟੱਯਾ ਜਮ ਜਾਲ ਕੇ ॥ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜੱਯਾ ਹੈਂ ਮੁਹੀਯਾ ਮਹਾਬਾਲ ਕੇ ॥ ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੇ ਜੋਗ ਹੈਂ ਧਰੱਯਾ ਦੁਮ ਛਾਲ वे ॥ ਕਾਮਨਾ ਕੇ ਕਰ ਹੈਂ ਕਿ ਬੁੱਧਤਾ ਕੋ ਹਰ ਹੈਂ ਕਿ ਸਿੱਧਤਾ ਕੇ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥
(ਤੂੰ) ਕਾਲਿਮਾ ਤੋਂ ਰਹਿਤ ਹੈਂ ਅਤੇ ਮਾਇਆ ਤੋਂ ਰਹਿਤ ਨਿਪੁਣ ਹੈਂ, (ਤੂੰ) ਸੇਵਕਾ ਦੇ ਅਧੀਨ ਹੈਂ ਅਤੇ (ਉਨ੍ਹਾ ਦੇ) ਜਮ-ਜਾਲ ਨੂੰ ਕਟਣ ਵਾਲਾ ਹੈਂ । (ਤੂੰ) ਦੇਵਤਿਆਂ ਦਾ ਦੇਵਤਾ ਅਤੇ ਮਹਾਦੇਵ ਦਾ ਦੇਵਤਾ ਹੈ, (ਤੂੰ) ਧਰਤੀ ਨੂੰ ਭੋਗਣ ਵਾਲਾ ਅਤੇ ਮਹਾਨ ਬਾਲਿਕਾਵਾ ਨੂੰ ਵੀ ਮੋਹ ਲੈਣ ਵਾਲਾ ਹੈਂ । (ਤੂੰ) ਰਾਜਿਆਂ ਦਾ ਵੀ ਰਾਜਾ, ਮਹਾਨ ਸਾਜ ਸਜਾਵਟਾ ਦਾ ਸਾਜ ਹੈਂ । ਮਹਾਨ ਜੋਗੀਆਂ ਦਾ ਵੀ ਜੋਗੀ ਹੈਂ ਅਤੇ ਬ੍ਰਿਛਾ ਦੀ ਛਿਲ (ਦੇ ਬਸਤ੍ਰ) ਧਾਰਨ ਕਰਨ ਵਾਲਾ ਹੈਂ ।(ਤੂੰ) ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ, ਜਾ ਕੁਬੁੱਧਤਾ ਨੂੰ ਹਰਨ ਵਾਲਾ ਹੈਂ, ਜਾ ਸਿੱਧੀਆਂ ਦਾ ਸਾਥੀ (ਮਾਲਕ) ਹੈਂ, ਜਾ ਸਾਰੀਆਂ ਕੁਚਾਲਾ ਨੂੰ ਖ਼ਤਮ ਕਰਨ ਵਾਲਾ ਹੈਂ ॥੧੧॥੨੬੩॥
⚜️2.ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ॥ ਪੱਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀ ਕਰਮ ਬਿਚਾਰੈ ॥ ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ॥੧॥੨੪੩॥
(ਉਹ ਪ੍ਰਭੂ) ਦੀਨਾ-ਦੁਖੀਆਂ ਦੀ ਸਦਾ ਪ੍ਰਤਿਪਾਲਨਾ ਕਰਦਾ ਹੈ, ਸੰਤਾ ਨੂੰ ਉਬਾਰਦਾ ਹੈ ਅਤੇ ਅਤਿਆਚਾਰੀਆਂ ਦਾ ਵਿਨਾਸ਼ ਕਰਦਾ ਹੈ । ਪੰਛੀਆਂ, ਪਸ਼ੂਆਂ, ਪਹਾੜਾ, ਸੱਪਾ ਅਤੇ ਰਾਜਿਆਂ ਦੀ ਸਭ ਵੇਲੇ ਪ੍ਰਤਿਪਾਲਨਾ ਕਰਦਾ ਹੈ । (ਜੋ) ਜਲ-ਥਲ (ਵਿਚਲੇ ਜੀਵਾ) ਦਾ ਪਲ ਵਿਚ ਹੀ ਪਾਲਣ ਪੋਸ਼ਣ ਕਰਦਾ ਹੈ ਅਤੇ ਕਲਿ-ਕਾਲ (ਵਿਚ ਹੋਣ ਵਾਲਿਆਂ ਦਾ) ਕਰਮ ਨਹੀਂ ਵਿਚਾਰਦਾ ।ਉਹ ਦੀਨ-ਦਿਆਲ, ਦਇਆ ਦਾ ਸਮੁੰਦਰ, ਦੋਖਾ ਨੂੰ ਦੇਖ ਕੀ ਵੀ ਦੇਣੋ ਸੰਕੋਚ ਨਹੀਂ ਕਰਦਾ ॥੧॥੨੪੩॥
⚜️3.ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਂ ਦਾਨ ਹੋ ॥ ਪ੍ਰਾਨ ਕੇ ਬਚਯਾ ਦੂਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੌ ਮਾਨੀ ਮਹਾ ਮਾਨ वे ॥ ਬਿੱਦਿਆ ਕੇ ਬਿਚਾਰ ਹੋ ਕਿ ਅੱਦੈ ਅਵਤਾਰ ਹੋ ਕਿ ਸਿਧਤਾ ਕੀ ਸੂਰਤ ਹੋ ਕਿ ਸੁਧਤਾ ਕੀ ਸਾਨ ਹੋ ॥ ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥
(ਹੇ ਪ੍ਰਭੂ!) ਤੁਸੀਂ ਨਿਰੋਗ ਅਤੇ ਅਰੂਪ ਹੋ ਜਾ ਸੁੰਦਰ ਸਰੂਪ ਵਾਲੇ ਹੋ, ਜਾ ਰਾਜਿਆਂ ਦੇ ਰਾਜੇ ਹੋ ਜਾ ਮਹਾਨ ਦਾਨ ਕਰਨ ਵਾਲੇ ਦਾਨੀ ਹੋ । ਤੁਸੀਂ ਪ੍ਰਾਣਾ ਦੀ ਰਖਿਆਂ ਕਰਨ ਵਾਲੇ ਹੋ ਜਾ ਦੁੱਧ ਪੁੱਤਰ ਬਖਸ਼ਣ ਵਾਲੇ ਹੋ ਜਾ ਰੋਗ ਅਤੇ ਸੋਗ ਨੂੰ ਮਿਟਾਉਣ ਵਾਲੇ ਹੋ ਜਾ ਵੱਡੇ ਅਭਿਮਾਨ ਵਾਲੇ ਅਭਿਮਾਨੀ ਹੋ । ਤੁਸੀਂ ਵਿਦਿਆ ਦਾ ਵਿਚਾਰ (ਵਿਦਵਾਨ) ਹੋ ਜਾ ਅਦੈਤ- ਸਰੂਪ ਵਾਲੇ ਹੋ, ਜਾ ਸਿੱਧੀਆਂ ਦੀ ਪ੍ਰਤਿਮੂਰਤੀ ਹੋ, ਜਾ ਸ਼ੁੱਧਤਾ ਦਾ ਗੌਰਵ ਹੋ । ਤੁਸੀਂ ਜਵਾਨੀ ਦੇ ਜਾਲ (ਆਕਰਸ਼ਿਤ ਕਰ ਕੇ ਮੋਹ ਬੰਧਨ ਵਿਚ ਫਸਾਉਣ ਵਾਲੇ) ਹੋ, ਜਾ ਕਾਲ ਦੇ ਵੀ ਕਾਲ ਹੋ, ਜਾ ਵੈਰੀਆਂ ਲਈ ਪੀੜਾਕਾਰੀ ਹੋ, ਜਾ ਮਿਤਰਾ ਲਈ ਪ੍ਰਾਣ-ਰੂਪ ਹੋ ॥੯॥੧੯॥
⚜️4.ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥ ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ ॥ ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈ ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ ॥ ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ ॥੩॥੨੫੫॥
ਬੰਗਾਲ ਪ੍ਰਦੇਸ਼ ਦੇ ਬੰਗਾਲੀ, ਫਿਰੰਗ ਦੇਸ਼ ਦੇ ਫਰੰਗੀ ਅਤੇ ਦਿੱਲੀ ਦੇ ਦਿਲਵਾਲੀ (ਆਦਿ ਸਾਰੇ) ਤੇਰੀ ਆਗਿਆ ਵਿਚ ਚਲਦੇ ਹਨ । ਰੁਹੇਲ ਖੰਡ ਦੇ ਰੁਹੇਲੇ, ਮਗਧ ਪ੍ਰਦੇਸ਼ ਦੇ ਮਘੇਲੇ, ਬੰਗਾਲੀ ਤੇ ਬੁੰਦੇਲ ਖੰਡ ਦੇ ਯੁੱਧ ਵੀਰ (ਤੇਰਾ ਨਾਮ ਜਪਦੇ ਹੋਏ) ਪਾਪਾ ਦੇ ਸਮੁੱਚ ਨੂੰ ਨਸ਼ਟ ਕਰ ਦਿੰਦੇ ਹਨ । ਗੋਰਖੇ (ਤੇਰਾ) ਗੁਣ ਗਾਉਂਦੇ ਹਨ; ਚੀਨ ਅਤੇ ਮਚੀਨ ਦੇ ਨਿਵਾਸੀ (ਤੈਨੂੰ) ਸਿਰ ਝੁਕਾਉਂਦੇ ਹਨ ਅਤੇ ਤਿਬਤੀ ਲੋਕ ਵੀ (ਤੇਰੀ) ਆਰਾਧਨਾ ਕਰ ਕੇ ਆਪਣੇ ਸ਼ਰੀਰ ਦੇ ਦੋਖਾ ਨੂੰ ਨਸ਼ਟ ਕਰਦੇ ਹਨ । ਜਿਨ੍ਹਾ ਨੇ (ਹੇ ਪ੍ਰਭੂ!) ਤੈਨੂੰ ਜਪਿਆ ਹੈ, ਉਨ੍ਹਾ ਨੇ (ਤੇਰਾ) ਪੂਰਾ ਪ੍ਰਤਾਪ ਪਾ ਲਿਆ ਹੈ ਅਤੇ ਉਨ੍ਹਾ ਦਾ ਘਰ ਬਾਹਰ ਫੁਲਾ ਫਲਾ ਅਤੇ ਧਨ ਨਾਲ ਭਰਪੂਰ ਹੋ ਗਿਆ ਹੈ ॥੩॥੨੫੫॥
⚜️5.ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀਅਨ ਮਾਨਬੋ ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ ॥ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ ॥ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥੧੫॥੮੫॥
ਕੋਈ (ਰਾਮਾਨੰਦੀ) ਬੈਰਾਗੀ ਬਣਿਆ ਹੋਇਆ ਹੈ, ਕੋਈ ਸੰਨਿਆਸੀ ਅਤੇ ਕੋਈ ਜੋਗੀ ਬਣ ਗਿਆ ਹੈ, ਕੋਈ ਬ੍ਰਹਮਚਾਰੀ ਅਤੇ ਕੋਈ ਜਤੀ ਦਿਸਦਾ ਹੈ । ਕੋਈ ਹਿੰਦੂ ਹੈ, ਕੋਈ ਤੁਰਕ, ਕੋਈ ਸ਼ੀਆ ('ਰਾਫ਼ਜੀ') ਹੈ ਅਤੇ ਕੋਈ ਸੁੰਨੀ ('ਇਮਾਮਸਾਫੀ') (ਪਰ) ਸਾਰੇ ਮਨੁੱਖ ਦੀ ਪੈਦਾਇਸ਼ ਅਥਵਾ ਜਾਤਿ ਹਨ (ਇਸ ਲਈ ਇਨ੍ਹਾ ਸਾਰਿਆਂ ਨੂੰ) ਇਕੋ ਜਿਹਾ ਸਮਝਣਾ ਚਾਹੀਦਾ (ਸਭ ਦਾ) ਕਰਤਾ ਉਹੀ ਕ੍ਰਿਪਾਲੂ ਹੈ ਅਤੇ ਰੋਜ਼ੀ ਦੇਣ ਵਾਲਾ ਦਿਆਲੂ ਵੀ ਉਹੀ ਹੈ । (ਇਨ੍ਹਾ ਵਿਚ) ਹੋਰ ਕੋਈ ਅੰਤਰ ਸਮਝਣ ਦੇ ਭਰਮ ਵਿਚ ਨਹੀਂ ਪੈਣਾ ਚਾਹੀਦਾ । ਇਕੋ ਦੀ ਹੀ ਸੇਵਾ (ਕਰੋ) (ਕਿਉਂਕਿ) ਸਭ ਦਾ (ਉਹ) ਗੁਰੂ ਇਕੋ ਹੀ ਹੈ, ਸਾਰੇ ਇਕੋ ਦਾ ਸਰੂਪ ਹਨ, (ਸਾਰਿਆਂ ਵਿਚ) ਇਕੋ ਜੋਤਿ ਸਮਝਣੀ ਚਾਹੀਦੀ ਹੈ ॥੧੫॥੮੫॥
⚜️6.ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ ਛੌਣੀ ਕਰ ਛਾਇਆ ਬਰ ਛੱਤ੍ਰੀਪਤ ਗਾਈਐ ॥ ਬਿਸੁ ਨਾਥ ਬਿਸੰਬਰ ਬੇਦਨਾਥ ਬਾਲਾ ਕਰ
ਬਾਜੀਗਰਿ ਬਾਨਧਾਰੀ ਬੰਧਨ ਬਤਾਈਐ ॥ ਨਿਉਲੀ ਕਰਮ ਦੂਧਾਧਾਰੀ ਬਿਦਿਆ ਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨ ਪਾਈਐ ॥ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੪੨
(ਉਹ ਪ੍ਰਭੂ) ਛਤਰਧਾਰੀ, ਛਤਰਪਤਿ (ਛਤਰੀਆਂ ਦਾ ਸੁਆਮੀ) ਛੈਲ ਰੂਪ (ਸੁੰਦਰ ਰੂਪ) ਵਾਲਾ ਅਤੇ ਪ੍ਰਿਥਵੀ ਦਾ ਸੁਆਮੀ ਹੈ । (ਉਹ) ਪ੍ਰਿਥਵੀ (ਛੌਣੀ) ਦੇ ਕਰਨ ਵਾਲਾ, ਸੁੰਦਰ ਛਾਇਆ ਵਾਲਾ ਅਤੇ ਛਤਰੀ-ਪਤਿ (ਰਾਜਾ) ਕਰ ਕੇ ਗਾਵਿਆ ਜਾਦਾ ਹੈ । ਵਿਸ਼ਵ ਦਾ ਨਾਥ, ਵਿਸ਼ਵ ਨੂੰ ਭਰਨ ਵਾਲਾ, ਵੇਦਾ ਦਾ ਨਾਥ ਅਤੇ ਉੱਚੇ ਸਰੂਪ ਵਾਲਾ ਹੈ । (ਉਹ) ਬਾਜੀਗਰ ਵਾਗ ਅਨੇਕ ਰੂਪ (ਬਾਨ) ਧਾਰਨ ਵਾਲਾ, (ਕਿਸੇ) ਬੰਧਨ ਵਿਚ ਨਾ ਪੈਣ ਵਾਲਾ ਦਸਣਾ ਚਾਹੀਦਾ ਹੈ । ਨਿਉਲੀ ਕਰਮ ਕਰਨ ਵਾਲੇ, ਦੁੱਧ ਦੇ ਆਸਰੇ ਜੀਣ ਵਾਲੇ, ਵਿਦਿਆ ਨੂੰ ਧਾਰਨ ਕਰਨ ਵਾਲੇ ਅਤੇ ਬ੍ਰਹਮਚਾਰੀ (ਉਸੇ ਵਿਚ) ਧਿਆਨ ਲਗਾਉਂਦੇ ਹਨ, ਪਰ ਜ਼ਰਾ ਜਿੰਨਾ ਵੀ ਧਿਆਨ ਨੂੰ ਪ੍ਰਾਪਤ ਨਹੀਂ ਕਰ ਸਕਦੇ । (ਉਹ) ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੈ, ਅਜਿਹੇ ਰਾਜੇ ਨੂੰ ਛਡ ਕੇ ਹੋਰ ਦੂਜੇ ਕਿਸ ਨੂੰ ਧਿਆਇਆ ਜਾਏ ॥੩॥੪੨॥

show more

Share/Embed