Raja Jang village History ||ਰਾਜਾ ਜੰਗ ਦੇ ਇਤਿਹਾਸ ਨੂੰ ਫਿਰੋਲਣ ਦਾ ਯਤਨ||Kulwinder Sandhu
Kulwinder Sandhu Kulwinder Sandhu
5.53K subscribers
5,632 views
153

 Published On Apr 12, 2023

ਕਿਵੇਂ ਬਣਿਆ ਖੁਦਪੁਰ ਢੋਲੇ ਤੋਂ ਰਾਜਾਜੰਗ

ਰਾਜਾਜੰਗ ਸ਼ਹਿਰ, ਜਿਸਦੇ ਚਾਰੇ ਪਾਸੇ ਨਹਿਰ
ਪਿੰਡ ਦੇ ਵਿਚ ਸਟੇਸ਼ਨ, ਤੁਰਨਾ ਪਵੇ ਨਾਂ ਪੈਰ।

ਰਾਜਾਜੰਗ ਵੰਡ ਤੋਂ ਪਹਿਲਾਂ ਪੰਜਾਬ ਦੇ ਲਾਹੌਰ ਜਿਲ੍ਹੇ ਵਿੱਚ ਰਾਏਵਿੰਡ ਅਤੇ ਕਸੂਰ ਦੇ ਵਿੱਚਕਾਰ ਪੈਂਦਾ ਸੀ। ਜੋ ਹੁਣ ਭਾਰਤ ਵਿੱਚ ਨਹੀਂ ਪਾਕਿਸਤਾਨ ਵਿੱਚ ਹੈ।

ਪਹੁਵਿੰਡ ਤੋਂ ਪਰਿਵਾਰ ਤੋਂ ਵੱਖ ਹੋ ਕੇ ਨੱਥੂ ਦੇ ਮੁੰਡੇ ਕਾਹਨੇਂ ਨੇ ਵੱਖਰਾ ਕਾਹਨਾਂ ਪਿੰਡ ਵਸਾ ਲਿਆ, ਬਾਬੇ ਕਾਹਨੇਂ ਸੰਧੂ ਦੀ ਔਲਾਦ ਬਾਬਾ ਜੈ ਸਿੰਘ ਕਾਹਨੀਆਂ ਹੋਏ ਜਿੰਨਾਂ ਨੇ ਨਵਾਬ ਮਮਦੋਟ ਦੇ ਪੁਰਖਿਆਂ ਤੋਂ ਕਸੂਰ ਖੋਹਿਆ ਤੇ ਸਿੱਖ ਰਾਜ ਚ ਸ਼ਾਮਿਲ ਕੀਤਾ ਸੰਧਾਵਾਲੀਆ ਮਿਸਲ ਜਿਹੜੀ ਕਿ ਬਾਅਦ ਚ ਗੋਤ ਸੰਧਾਵਾਲੀਆ ਬਣ ਗਈ। ਸੰਧਾਵਾਲੀਆ ਗੋਤ ਵੀ ਸੰਧੂਆਂ ਦੀ ਹੀ ਉਪ ਗੋਤ ਹੈ। ਕਸੂਰ ਤੇ ਕਾਬਜ ਹੋਣ ਤੋਂ ਬਾਅਦ ਕਸੂਰ ਦੀ ਵੱਖੀ ਚ ਬਾਬੇ ਜੈ ਸਿੰਘ ਕਾਹਨੀਏਂ ਦੇ ਭਤੀਜਿਆਂ ਰਾਜੇ ਤੇ ਢੋਲੇ ਨੇ ਕਰੀਬ ਪੰਜ ਹਜਾਰ ਘੁਮਾਂ ਤੋਂ ਵੱਧ ਜਮੀਨ ਤੇ ਘੋੜਾ ਫੇਰ ਕੇ ਨਵੇਂ ਪਿੰਡ ਦੀ ਮੋਹੜੀ ਗੱਡ ਦਿੱਤੀ। ਜਿਸ ਪਿੰਡ ਦਾ ਨਾਂ ਖੁਦਪੁਰ ਢੋਲਾ ਰੱਖਿਆ ਗਿਆ।

show more

Share/Embed